top of page

Works

Hanerey Raah
ਹਨੇਰੇ ਰਾਹ    ਨਾਵਲ
Hanerey Raah | ਹਨੇਰੇ ਰਾਹ

ਟਰੱਕ ਦੇ 'ਸੀ ਟੂ ਸਕਾਈ ਹਾਈਵੇ' 'ਤੇ ਪਹੁੰਚਣ ਸਾਰ ਹੀ ਅਮ੍ਰਿਤ ਚਹਿਕਣ ਲੱਗੀ। ਇਕ ਪਾਸੇ ਦੂਰ ਤੱਕ ਫੈਲੇ ਸਮੁੰਦਰ ਦਾ ਨੀਲਾ ਪਾਣੀ ਤੇ ਦੂਜੇ ਪਾਸੇ ਚਟਾਨੀ ਪਰਬਤ। ਉਹ ਕਦੇ ਪਹਾੜਾਂ ਵੱਲ ਦੇਖਦੀ, ਕਦੇ ਪਾਣੀ ਵੱਲ। ਕਦੇ ਰਾਹ ਵਿਚ ਪੈਂਦੇ ਛੋਟੇ ਛੋਟੇ ਟਾਪੂਆਂ ਵੱਲ, ਕਦੇ ਦੂਰ ਜਾਂਦੀ ਫੈਰੀ ਵੱਲ ਦੇਖ ਕੇ ਆਖਦੀ, "ਸ਼ੀਰ, ਓਹ ਦੇਖੋ ਸਮੁੰਦਰੀ ਜਹਾਜ਼।" ਉਸ ਨੂੰ ਐਨੀ ਖੁਸ਼ ਦੇਖ ਕੇ ਗੁਰਸੀਰ ਦਾ ਮਨ ਵੀ ਖਿੜ ਗਿਆ। ਉਸ ਦਾ ਜੀਅ ਕੀਤਾ ਕਿ ਟਰੱਕ ਪਾਸੇ 'ਤੇ ਰੋਕ ਦੇਵੇ। ਸਕਾਮਿਸ਼ ਸ਼ਹਿਰ ਦੇ ਨੇੜੇ ਪਹੁੰਚ ਕੇ ਵਾਈਟ ਬਾਰਕ ਪਾਈਨ ਦੇ ਦਰੱਖਤਾਂ ਵੱਲ ਦੇਖਦੀ ਅਮ੍ਰਿਤ ਬੋਲੀ, "ਸ਼ੀਰ, ਐਧਰ ਦੇਖੋ। ਪੱਥਰ ਦੇ ਪਹਾੜ ਐ। ਇਹ ਦਰੱਖਤ ਪੱਥਰਾਂ 'ਚ ਕਿਵੇਂ ਜੜ੍ਹਾਂ ਲਾਉਂਦੇ ਹੋਣਗੇ?"

"ਦੇਖ ਲੈ। ਨਾਲੇ ਕਿੰਨੀ ਉਚਾਈ 'ਤੇ ਖੜ੍ਹੇ ਐ। ਸਿਆਲਾਂ 'ਚ ਵੀ ਹਰੇ ਭਰੇ ਰਹਿੰਦੇ ਆ। ਸ਼ਹਿਰ ਵਾਲੇ ਦਰੱਖਤਾਂ ਦੇ ਤਾਂ ਸਿਆਲਾਂ 'ਚ ਸਾਰੇ ਪੱਤੇ ਝੜ ਜਾਂਦੇ ਆ। ਜਵਾਂ ਰੁੰਡ-ਮਰੁੰਡ ਹੋ ਜਾਂਦੇ ਆ।"

"ਆਪਣੇ ਵਾਂਗੂੰ," ਆਖ ਕੇ ਅਮ੍ਰਿਤ ਖਿੜ-ਖਿੜਾ ਕੇ ਹੱਸ ਪਈ---

2020, Gracious Books

prism_english.jpg
Prism (English)

An English translation of the short story anthology "Prism." Translated by Ajmer Rode.

"Prism is a collection of short stories set in British Columbia. These stories are somewhat distinct from the works of his contemporaries in the choice of his subjects and skillfully precise treatment thereof. It is not easy to find comparable stories to those like Punjabi SuitPenguin and Housewife in terms of the freshness of themes, the uniqueness of characters and their artistic portrayal. Sekha has established himself as a rising literary star of Punjabi fiction in Canada."

- Dhahan Prize for Punjabi Literature

2021, Ekstasis Editions

Prism (English)
DAGGI%20Title%20Pic_edited.jpg
Daggi | ਡੱਗੀ

ਹਰਪ੍ਰੀਤ ਸੇਖਾ ਨੇ ਕਲਮ ਦਾ ਸਫ਼ਰ ਕਨੇਡਾ ਦੀ  ਧਰਤੀ ਤੋਂ ਹੀ ਸ਼ੁਰੂ ਕੀਤਾ। ਇਸ ਕਹਾਣੀ ਸੰਗ੍ਰਹਿ ਤੋਂ ਪਹਿਲਾਂ ਉਸਦੇ ਤਿੰਨ ਕਹਾਣੀ ਸੰਗ੍ਰਹਿ, ਬੀ ਜੀ ਮੁਸਕਰਾ ਪਏ', ਬਾਰਾਂ ਬੂਹੇ ਅਤੇ ਪ੍ਰਿਜ਼ਮ ਛਪ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਟੈਕਸੀ ਸਨਅਤ ਨਾਲ ਸਬੰਧਤ ਵਾਰਤਕ ਦੀ ਕਿਤਾਬ 'ਟੈਕਸੀਨਾਮਾ', ਅੰਗ੍ਰੇਜ਼ੀ ਕਿਤਾਬ 'ਜਿਊਲਜ਼ ਆਫ ਦੀ ਕਿਲਾ' ਦਾ ਪੰਜਾਬੀ ਅਨੁਵਾਦ 'ਕਿਲੇ ਦੇ ਮੋਤੀ' ਅਤੇ ਹਿੰਦੀ ਵਿੱਚ ਕਹਾਣੀ ਸੰਗ੍ਰਹਿ 'ਬਰਫਖੋਰ ਹਵਾਏਂ' ਵੀ ਛਪੇ ਹਨ। ਉਸ ਦੀਆਂ ਕਹਾਣੀਆਂ ਪੰਜਾਬੀ, ਹਿੰਦੀ ਅਤੇ ਅੰਗ੍ਰੇਜ਼ੀ ਦੇ ਸਾਹਿਤਕ ਰਿਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਹਨ। ਇਹ ਲੇਖਕ ਦੀਆਂ ਸੰਨ 2017 ਤੱਕ ਛਪੀਆਂ ਕਹਾਣੀਆਂ ਦਾ ਸੰਗ੍ਰਹਿ ਹੈ। 

-ਪ੍ਰਕਾਸ਼ਕ

2020, Gracious Books

Daggi
Prism
prism.png
Prism / ਪ੍ਰਿਜ਼ਮ

"Prism is a collection of short stories set in British Columbia. These stories are somewhat distinct from the works of his contemporaries in the choice of his subjects and skillfully precise treatment thereof. It is not easy to find comparable stories to those like Punjabi SuitPenguin and Housewife in terms of the freshness of themes, the uniqueness of characters and their artistic portrayal. Sekha has established himself as a rising literary star of Punjabi fiction in Canada."

- Dhahan Prize for Punjabi Literature

2017, Gracious Books

baaraanboohey.jpg
Baaran Boohey / ਬਾਰਾਂ ਬੂਹੇ

 ਇਸ ਕਿਤਾਬ ਵਿਚਲੀਆਂ ਕਹਾਣੀਆਂ ਪਂਜਾਬੀ ਦੇ ਸਾਹਿਤਕ ਰਸਾਲੀਆਂ ਵਿੱਚ ਛਪ ਚੁੱਕੀਆਂ ਹਨ। ਕਿਤਾਬੀ ਰੂਪ ਦੇਣ ਵੇਲੇ ਮੈਂ ਇਨ੍ਹਾਂ ਨੂੰ ਮੁੜ  ਵਿਚਾਰਿਆ ਤੇ ਕਈ ਤਬਦੀਲੀਆਂ ਕੀਤੀਆਂ ਹਨ। ਤਿੰਨ ਕਹਾਣੀਆਂ ਦੇ ਸਿਰਲੇਖ ਵੀ ਬਦਲੇ ਹਨ। ਸਿਰਜਣਾ ਰਸਾਲੈ ਵਿਚ ਕਹਾਣੀ 'ਪ੍ਰਛਾਵੇ', 'ਪ੍ਰਛਾਈਆਂ' ਅਤੇ ਕਹਾਣੀ 'ਸ਼ਨੁੱਕ,' 'ਬਰਫਾਂ ਖਾਣੀ ਹਵਾ' ਦੇ ਸਿਰਲੇਖ ਹੇਠ ਛਪੀਆਂ ਸਨ। ਮੈਂ ਕੋਈ ਧਰਤੀ ਹੇਠਲਾ ਧਉਲ ਨਹੀਂ ਕਹਾਣੀ 'ਹੁਣ' ਰਸਾਲੇ ਵਿੱਚ 'ਵਿਡੰਬਨਾ' ਨਾਂ ਨਾਲ ਛਪੀ ਸੀ।

ਇਸ ਸੰਗ੍ਰਹਿ ਵਿਚ ਬਾਰਾਂ ਕਹਾਣੀਆਂ ਹਨ, ਜਿਨ੍ਹਾਂ ਦਾ ਬਾਅਦ ਵਿਚ ਹਿੰਦੀ  'ਚ ਵੀ ਤਰਜ਼ਮਾ ਹੋਇਆ ਅਤੇ ਹਿੰਦੀ ਦੇ ਮਿਆਰੀ ਪਰਚਿਆਂ ਵਿਚ ਛਪੀਆਂ।

 

2013, Chetna Prakashan

Baaran Boohey
bijimuskrapaye.jpg
Bi Ji Muskra Paye / ਬੀ ਜੀ ਮੁਸਕਰਾ ਪਏ

ਹਰਪ੍ਰੀਤ ਸਿੰਘ ਸੇਖਾ ਇਕ ਅਜਿਹਾ ਪਰਤਿਭਾਸ਼ੀਲ ਸਿਰਜਕ ਹੈ ਜਿਸ ਨੇ ਆਪਣਾ ਸਿਰਜਣਾਤਮਕ ਸਫਰ ਬਦੇਸ਼ੀ ਧਰਤੀ ਤੋਂ ਹੀ ਸ਼ੁਰੂ ਕੀਤਾ ਹੈ। ਕੈਨੇਡਾ ਵਿਚ ਵਸਦੇ ਇਸ ਨੌਜਵਾਨ ਸਿਰਜਕ ਨੇ ਪਰਵਾਸੀ ਅਨੁਭਵ ਵਾਲੀ ਪੰਜਾਬੀ ਕਹਾਣੀ ਨੂੰ ਡੂੰਘਾਈ ਵੀ ਦਿੱਤੀ ਹੈ ਤੇ ਵਿਸਥਾਰ ਵੀ। ਪਰਦੇਸਾਂ ਵਿਚ ਵਸ ਗਏ ਪੰਜਾਬੀਆਂ ਦੇ ਸਮਾਜਕ ਸਭਿਆਚਾਰਕ ਯਥਾਰਥ ਨੂੰ ਮੁੱਖ ਵਸਤੂ ਵਜੋਂ ਗ੍ਰਹਿਣ ਕਰਦੀਆਂ ਹਰਪ੍ਰੀਤ  ਦੀਆਂ ਕਹਾਣੀਆਂ ਉਸ ਕਸ਼ਮਕਸ਼ ਤੇ ਦੁਫਾੜ ਦੀ ਬਾਤ ਪਾਉਂਦੀਆਂ ਹਨ ਜਿਸ ਵਿਚੋਂ ਪਰਵਾਸੀ ਪੰਜਾਬੀ ਮਾਨਸਿਕਤਾ ਗੁਜ਼ਰਦੀ ਹੈ। ਇਸ ਮਾਨਸਿਕਤਾ ਵਿਚ ਜਗੀਰੂ ਕਦਰਾਂ-ਕੀਮਤਾਂ ਨਾਲ ਮੋਹ ਤੋਂ ਬਿਨਾਂ ਸੁਆਰਥ-ਸਿਧੀ ਦਾ ਦਖਲ ਵੀ ਗੈਰ-ਮੌਜੂਦ ਨਹੀਂ। 'ਦੋ-ਰੰਗੀ', 'ਸਭਿਆਚਾਰ ਦੇ ਰਾਖੇ', ਅਤੇ 'ਕਿਤਾਬ ਵਿਚਲੇ ਫੁੱਲ' ਵਿਚੋਂ ਦੁਫਾੜ ਤੇ ਸੁਆਰਥ-ਸਿੱਧੀ ਵਾਲੀ ਇਹ ਬਿਰਤੀ ਭਲੀ-ਭਾਂਤ ਰੂਪਮਾਨ ਹੁੰਦੀ ਹੈ।

- ਰਘਬੀਰ ਸਿੰਘ (ਸਿਰਜਣਾ)

2006, Chetna Prakashan

Bi Ji Muskra Paye
Barfkhor Hawain
Burfkhor Hwaein

ਹਰਪ੍ਰੀਤ ਸੇਖਾ ਪੰਜਾਬੀ ਦਾ ਇਕ ਸਮਰੱਥ ਨੌਜਵਾਨ ਕਹਾਣੀਕਾਰ ਹੈ। ਸੰਨ 2015 ਵਿਚ ਉਸ ਦਾ ਦੂਜਾ ਕਹਾਣੀ ਸੰਗ੍ਰਹਿ 'ਬਾਰਾਂ ਬੂਹੇ' ਪੜ੍ਹਣ ਦਾ ਮੌਕਾ ਮਿਲਿਆ। ਬਾਰਾਂ ਬੂਹੇ  ਯਾਨੀ ਬਾਰਾਂ ਦਰਵਾਜ਼ੇ। ਇਸ ਸੰਗ੍ਰਹਿ ਦੀ ਪਹਿਲੀ ਕਹਾਣੀ 'ਛੱਪੜ' ਅਤੇ  ਆਖਰੀ  ਕਹਾਣੀ 'ਸ਼ਨੁੱਕ' ਪੜ੍ਹਕੇ ਮੈਂ ਬੇਚੈਨ ਹੋ ਗਿਆ। ਕਹਾਣੀ ਜਦੋਂ ਪਾਠਕ ਨੂੰ ਬੇਚੈਨ ਕਰਦੀ ਹੈ, ਤਾਂ ਉਸ ਵਿਚ ਕੁਝ ਤਾਂ ਹੁੰਦਾ ਹੈ। ਇਹ ਦੋਨੋਂ ਕਹਾਣੀਆਂ ਕਈ ਦਿਨ ਮੇਰੇ ਅੰਗ-ਸੰਗ ਰਹੀਆਂ। ਤੇ ਫਿਰ ਜਦੋਂ 'ਸ਼ਨੁੱਕ' ਦਾ ਹਿੰਦੀ ਵਿਚ ਅਨੁਵਾਦ ਕੀਤਾ ਤਾਂ ਲੇਖਕ ਦੀ ਸਹਿਮਤੀ ਨਾਲ ਉਸਦਾ ਸਿਰਲੇਖ ਬਦਲ ਦਿੱਤਾ। ਹਿੰਦੀ ਦੇ ਪ੍ਰਸਿੱਧ ਰਸਾਲੇ ਹੰਸ ਵਿਚ  ਇਹ ਕਹਾਣੀ 'ਬਰਫਖੋਰ ਹਵਾਏਂ' ਸਿਰਲੇਖ ਹੇਠ ਮਈ 2015 ਦੇ ਅੰਕ ਵਿਚ ਛਪੀ। ਇਸ ਤੋਂ ਬਾਅਦ ਤਾਂ ਹਰਪ੍ਰੀਤ ਦੀ ਜਿਹੜੀ ਵੀ ਕਹਾਣੀ ਦਾ ਅਨੁਵਾਦ ਕਰਕੇ ਹਿੰਦੀ ਦੇ ਕਿਸੇ ਰਸਾਲੇ ਨੂੰ ਭੇਜਿਆ, ਤੁਰੰਤ ਛਪ ਗਿਆ। ਲਾਵਾ (ਵਰਤਮਾਨ ਸਾਹਿਤਿਆ-ਨਵੰਬਰ 2015), ਮੈਂ ਧਰਤੀ ਨਿਚਲਾ ਬੈਲ ਨਹੀਂ (ਕਥਾ ਦੇਸ਼-ਅਪ੍ਰੈਲ 2016), ਮਹਿਕ ਫੂਲੋਂ ਕੀ (ਹਿੰਦੀ ਚੇਤਨਾ-ਅਪ੍ਰੈਲ-ਜੂਨ 2016), ਪੋਖਰ (ਹੰਸ-ਨਵੰਬਰ 2016) ਤੇ ਅਗਨੀ ਪ੍ਰਿਕਸ਼ਾ (ਅਧਾਰਸ਼ਿਲਾ-ਅਗਸਤ 2017) ਵਿਚ ਛਪੀਆਂ। ਇਸ ਤਰ੍ਹਾਂ ਬਹੁਤ ਥੋੜੀ ਵਾਰ ਹੋਇਆ ਕਿ ਕਿਸੇ ਲੇਖਕ ਦੀਆਂ ਕਹਾਣੀਆਂ ਦਾ ਮੇਰਾ ਅਨੁਵਾਦ ਹਿੰਦੀ ਦੇ ਮੰਨੇ-ਪ੍ਰਮੰਨੇ ਰਸਾਲਿਆਂ ਵਿਚ ਇਕ ਤੋਂ ਬਾਅਦ ਇਕ ਛਪਿਆ ਹੋਵੇ। ਕਹਿਣ ਦਾ ਮਤਲਬ ਇਹੀ ਹੈ ਕਿ ਹਰਪ੍ਰੀਤ ਦੀਆਂ ਕਹਾਣੀਆਂ ਨੂੰ ਹਿੰਦੀ ਦੇ ਵੱਡੇ ਨਾਂ ਵਾਲੇ ਰਸਾਲਿਆਂ ਨੇ ਪਸੰਦ ਕੀਤਾ। ਹਰਪ੍ਰੀਤ ਲਿਖਣ ਵਿਚ ਸਰਗਰਮ ਹੈ ਤੇ ਪੰਜਾਬੀ ਸਾਹਿਤ ਜਗਤ ਨੂੰ ਉਸ ਤੋਂ ਵੱਡੀਆਂ ਉਮੀਦਾਂ ਹਨ। ਹਿੰਦੀ ਦੇ ਕਥਾ-ਪਾਠਕਾਂ ਨੂੰ ਹਰਪ੍ਰੀਤ ਦੀਆਂ ਇਸ ਸੰਗ੍ਰਹਿ ਵਿਚ ਸ਼ਾਮਿਲ ਕਹਾਣੀਆਂ ਪਸੰਦ ਆਉਣਗੀਆਂ, ਇਸਦਾ ਮੈਨੂੰ ਪੂਰਾ ਯਕੀਨ ਹੈ।
 

- ਸੁਭਾਸ਼ ਨੀਰਵ

2018, ਰਾਹੀ ਪ੍ਰਕਾਸ਼ਨ , ਦਿੱਲੀ

Burfkhor Hwaein
Taxinama.jpg
Taxinama | ਟੈਕਸੀਨਾਮਾ

ਮੈਂ 'ਰੌਇਲ ਓਕ' ਸਕਾਈਟਰੇਨ ਸਟੇਸ਼ਨ 'ਤੇ ਟ੍ਰਿੱਪ ਦੀ ਉਡੀਕ'ਚ ਬੈਠਾ ਕਿਤਾਬ ਪੜ੍ਹ ਰਿਹਾ ਸੀ। ਜਦੋਂ ਮੇਰੇ ਕੰਨਾਂ ਨਾਲ "ਆਈ ਸ਼ੱਡ ਹੈਵ ਕਿਲਡ ਦੈਟ ਫਕਿਨ ਮੈਨ" ਬੋਲ ਟਕਰਾਏ ਤਾਂ ਮੈਂ ਆਪਣੀ ਨਿਗ੍ਹਾ ਕਿਤਾਬ ਤੋਂ ਪਾਸੇ ਕਰ ਕੇ ਉੱਧਰ ਵੇਖਿਆ। ਦੋ ਹੱਟੇ-ਕੱਟੇ ਆਦਮੀ ਉੱਚੀ ਆਵਾਜ਼ ਵਿੱਚ ਗੱਲਾਂ ਕਰਦੇ ਮੇਰੇ ਵੱਲ ਹੀ ਆ ਰਹੇ ਸਨ। ਉਨ੍ਹਾਂ ਵਿੱਚੋਂ ਇੱਕ ਗੰਜਾ ਸੀ ਅਤੇ ਦੂਸਰੇ ਨੇ ਠੋਡੀ ਉੱਪਰ ਦਾੜੀ ਰੱਖੀ ਹੋਈ ਸੀ। ਕੱਦ ਦੋਹਾਂ ਦਾ ਸਾਡੇ ਛੇ ਫੁੱਟ ਤੋਂ ਉੱਪਰ ਹੋਣਗੇ। ਭਾਰੀ-ਭਰਕਮ ਸਰੀਰ। ਉਹ ਹਾਲੇ ਕਾਫੀ ਵਿੱਥ 'ਤੇ ਸਨ। ਮੇਰੇ ਚਿੱਤ'ਚ ਖਦਸ਼ਾ ਪੈਦਾ ਹੋਇਆ ਕਿ ਟੈਕਸੀ ਵਿੱਚ ਨਾ ਆ ਬੈਠਣ। ਐਹੋ-ਜਿਹੀਆਂ ਸਵਾਰੀਆਂ ਤੋਂ ਤਾਂ ਡਰ ਲਗਦਾ, ਜਿਹੜੀਆਂ ਪਹਿਲਾਂ ਹੀ ਗੁੱਸੇ ਨਾਲ ਭਰੀਆਂ ਪੀਤੀਆਂ ਹੋਣ। ਉਹ ਵੀ ਸਵੇਰ ਦੇ ਪੰਜ ਕੁ ਵਜੇ। ਫਿਰ ਸੋਚਿਆ ਕਿ ਹੋ ਸਕਦਾ ਹੈ ਕਿ ਉਨ੍ਹਾਂ ਨੇ ਅਗਾਂਹ ਕਿਤੇ ਜਾਣਾ ਹੋਵੇਗਾ।  ਮੈਂ ਫਿਰ ਅੱਖ ਬਚਾਅ ਕੇ ਉੱਧਰ ਵੇਖਿਆ। ਮੈਨੂੰ ਲੱਗਾ ਕਿ ਉਹ ਜ਼ਰੂਰ ਹੀ ਟੈਕਸੀ'ਚ ਆ ਕੇ ਬੈਠਣਗੇ। ਵਿਚਾਰ ਆਇਆ ਕਿ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ-ਪਹਿਲਾਂ ਟੈਕਸੀ ਭਜਾ ਕੇ ਲ਼ੇ ਜਾਵਾਂ। ਪਰ ਮੈਂ ਇਸ ਤਰ੍ਹਾਂ ਨਾ ਕਰ ਸਕਿਆ। ਚਾਰ ਵਜੇ ਦਾ ਸਟੈਂਡ 'ਤੇ ਪਹਿਲਾ ਨੰਬਰ ਲੈ ਕੇ ਬੈਠਾ ਸੀ। ਇਸ ਸਟੈਂਡ ਦੇ ਆਸੇ-ਪਾਸਿਓਂ, ਜਿਹੜਾ ਵੀ ਟ੍ਰਿੱਪ ਨਿਕਲਣਾ ਸੀ ਉਹ ਪਹਿਲਾਂ ਮੈਨੂੰ ਮਿਲਣਾ ਸੀ। ਜੇ ਮੈਂ ਇਸ ਸਟੈਂਡ ਤੋਂ ਪਾਸੇ ਹੋ ਜਾਂਦਾ ਤਾਂ ਕਿਸੇ ਹੋਰ ਟੈਕਸੀ ਨੇ ਆ ਕੇ ਇੱਥੇ ਪਹਿਲਾ ਨੰਬਰ ਲੈ ਲੈਣਾ ਸੀ। ਫਿਰ ਮੁੜ ਤੋਂ ਪਤਾ ਨਹੀਂ ਕਿੰਨਾਂ ਕੁ ਚਿਰ ਟ੍ਰਿੱਪ ਦੀ ਉਡੀਕ ਕਰਨੀ ਪੈਂਦੀ। 'ਹੋ ਸਕਦਾ ਹੈ ਕਿ ਇਹ ਟ੍ਰਿੱਪ ਵੀ ਚੰਗਾ ਈ ਹੋਵੇ। ਮਾੜੇ ਲਗਦੇ ਬੰਦੇ ਜ਼ਰੂਰੀ ਤਾਂ ਨਹੀਂ ਕਿ ਮਾੜੇ ਹੀ ਹੋਣ,' ਮੈਂ ਇਹ ਸੋਚ ਹੀ ਰਿਹਾ ਸੀ ਕਿ ਉਹ ਮੇਰੀ ਟੈਕਸੀ ਦੇ ਦੋਹੇਂ ਪਿਛਲੇ ਦਰਵਾਜ਼ੇ ਖੋਲ੍ਹ ਕੇ ਮੇਰੇ ਤੋਂ ਪੁੱਛੇ ਹੀ ਬਗੈਰ ਹੀ ਵਿੱਚ ਆ ਬੈਠੇ।


"ਨਿਊਵੈਸਟ," ਗੰਜੇ ਨੇ ਕਿਹਾ।


-ਇਸੇ ਪੁਸਤਕ 'ਚੋਂ

2012, Chetna Prakashan

Taxinama
Qile De Moti
Qiley Dey Moti
Qile De Moti | ਕਿਲੇ ਦੇ ਮੋਤੀ

Qile De Moti is a Punjabi translation of Professor Hugh Johnston's Jewels of the Qila.

2017, ਪੀਪਲਜ਼ ਫੋਰਮ ਬਰਗਾੜੀ

bottom of page